ਤੁਸੀਂ ਬਰੈੱਡ ਨੂੰ ਜੈਮ ਅਤੇ ਸੈਂਡਵਿਚ ਬਣਾ ਕੇ ਵੱਖ-ਵੱਖ ਤਰੀਕੇ ਨਾਲ ਖਾਦਾ ਹੋਵੇਗਾ ਪਰ ਕੀ ਕਦੇ ਬਰੈੱਡ ਦੀ ਬਰਫੀ ਦਾ ਮਜ਼ਾ ਲਿਆ ਹੈ। ਚੱਲੋ ਅੱਜ ਅਸੀਂ ਤੁਹਾਨੂੰ ਬਰੈੱਡ ਦੀ ਬਰਫੀ ਬਣਾਉਣੀ ਸਿਖਾਵਾਂਗੇ।
ਸਮੱਗਰੀ—ਬਰੈੱਡ ਦਾ ਚੂਰਾ-2 ਕੱਪ, ਦੁੱਧ-1 ਕੱਪ, ਸੁੱਕਾ ਨਾਰੀਅਲ-1 ਕੱਪ, ਚੀਨੀ-1 ਕੱਪ, ਘਿਓ-1 ਵੱਡਾ ਚਮਚ, ਕਾਜੂ-15-20, ਬਾਦਾਮ।
ਬਣਾਉਣ ਦੀ ਵਿਧੀ—ਬਰੈੱਡ ਦੇ ਚੂਰੇ ਨੂੰ ਦੁੱਧ 'ਚ ਭਿਓ ਕੇ 10 ਮਿੰਟ ਲਈ ਰੱਖੋ। ਦੂਜੇ ਪਾਸੇ ਪੈਨ 'ਚ ਕੱਦੂਕਸ ਕੀਤਾ ਨਾਰੀਅਲ ਅਤੇ ਚੀਨੀ ਮਿਕਸ ਕਰੋ ਅਤੇ ਹੌਲੀ ਅੱਗ 'ਤੇ ਪਕਾਓ। ਹੁਣ ਇਸ 'ਚ ਬਰੈੱਡ ਦਾ ਚੂਰਾ ਮਿਲਾਓ ਅਤੇ 5-6 ਮਿੰਟ ਲਗਾ ਕੇ ਹਿਲਾਉਂਦੇ ਰਹੋ। ਫਿਰ ਘਿਓ ਪਾਓ ਅਤੇ ਉਦੋਂ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਇਹ ਘਿਓ ਨਾ ਛੱਡੇ। ਥਾਲੀ 'ਚ ਘਿਓ ਲਗਾ ਕੇ ਇਸ ਮਿਸ਼ਰਨ ਨੂੰ ਫੈਲਾਓ ਅਤੇ ਮੇਵੇ ਦੇ ਨਾਲ ਸਜਾਓ। ਫਿਰ ਠੰਡਾ ਹੋਣ 'ਤੇ ਮਨਪਸੰਦ ਸ਼ੇਪ 'ਚ ਇਸ ਨੂੰ ਕੱਟ ਲਓ ਅਤੇ ਖਾਓ। ਤੁਸੀਂ ਇਸ 'ਚ ਮਨਪਸੰਦ ਖਾਣੇ ਵਾਲਾ ਰੰਗ ਵੀ ਪਾ ਸਕਦੇ ਹੋ।
ਇੰਝ ਬਣਾਓ ਚਾਵਲ ਆਪੇ
NEXT STORY